У нас вы можете посмотреть бесплатно Gurdwara Sahib Puerto Pailas (Bolivia) -History-Details-ਮੁੱਠੀ ਭਰ ਪਰਿਵਾਰ ਝੁੱਲਾਏ ਹੋਏ ਨਿਸ਼ਾਨ-ਪੁਰਤੋ ਪਾਇਲਾ или скачать в максимальном доступном качестве, видео которое было загружено на ютуб. Для загрузки выберите вариант из формы ниже:
Если кнопки скачивания не
загрузились
НАЖМИТЕ ЗДЕСЬ или обновите страницу
Если возникают проблемы со скачиванием видео, пожалуйста напишите в поддержку по адресу внизу
страницы.
Спасибо за использование сервиса ClipSaver.ru
ਗੁਰਦੁਆਰਾ ਸਾਹਿਬ ਪੁਰਤੋ ਪਾਇਲਾ (ਬੋਲੀਵੀਆ) ਜੋ ਕਿ ਦੱਖਣੀ ਅਮਰੀਕਾ ਵਾਲੇ ਪਾਸੇ ਬੋਲੀਵੀਆ ਦੇਸ਼ ਵਿਚ ਸਥਿੱਤ ਹੈ ਅਤੇ ਇਹ ਇਕੋ-ਇਕ ਗੁਰਦੁਆਰਾ ਸਾਹਿਬ ਹੈ, ਜੋ ਮੁੱਖ ਸ਼ਹਿਰ ਸ਼ਾਂਤਾ ਕਰੂਜ ਤੋਂ ਕਿਲੋਮੀਟਰ ਦੂਰ ਹੈ। ਇਸ ਦੇਸ਼ ਨੂੰ ਕਈ ਸਰਹੱਦਾਂ ਲਗਦੀਆਂ ਹਨ ਪਰ ਸਿੱਧੇ ਤੌਰ ’ਤੇ ਕੋਈ ਸਮੁੰਦਰੀ ਤੱਟ ਨਹੀਂ ਹੈ ਜਿਸ ਕਰਕੇ ਇਸ ਨੂੰ ‘ਲੈਂਡਲੌਕਡ’ ਦੇਸ਼ ਵੀ ਕਿਹਾ ਜਾਂਦਾ ਹੈ। ਇਥੇ ਸਿਰਫ ਕੁਝ ਕੁ ਮੁੱਠੀ ਭ ਪੰਜਾਬੀ ਪਰਿਵਾਰ ਹੁਣ ਵਸਦੇ ਹਨ। 1985-86 ਦੇ ਵਿਚ ਇਥੇ ਕੁਝ ਪੰਜਾਬੀ ਪਰਿਵਾਰ ਜ਼ਮੀਨਾਂ ਲੈ ਕੇ ਕਾਰੋਬਾਰ ਕਰਨ ਪਹੁੰਚੇ ਸਨ ਅਤੇ ਉਸੇ ਵੇਲੇ ਉਨ੍ਹਾਂ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਕਰਨ ਅਤੇ ਸਿੱਖ ਧਰਮ ਨਾਲ ਜੁੜੇ ਰਹਿਣ ਲਈ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਸੀ ਅਤੇ ਨਿਸ਼ਾਨ ਸਾਹਿਬ ਝੁਲਾਇਆ ਸੀ। ਇਸ ਅਸਥਾਨ ਬਾਰੇ ਕੁਝ ਦਿਨਾਂ ਤੋਂ ਜਿੰਨੀ ਕੁ ਜਾਣਕਾਰੀ ਹਾਸਿਲ ਕਰ ਸਕਿਆਂ ਇਕ ਵੀਡੀਓ ਦੇ ਰਾਹੀਂ ਆਪ ਜੀ ਨਾਲ ਸਾਂਝੀ ਕਰ ਰਿਹਾਂ ਹਾਂ, ਆਸ ਹੈ ਆਪ ਨੂੰ ਪਸੰਦ ਆਵੇਗੀ ਅਤੇ ਉਥੇ ਮੌਜੂਦ ਸਿੱਖਾਂ ਉਤੇ ਮਾਣ ਮਹਿਸੂਸ ਹੋਵੇਗਾ। ਉਥੇ ਇਸ ਵੇਲੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਹੈ ਉਹ ਸ. ਮਨਜੀਤ ਸਿੰਘ ਪੁੱਕੀਕੋਹੀ ਵਾਲੇ ਇੰਗਲੈਂਡ ਤੋਂ ਪ੍ਰਾਪਤ ਕਰਕੇ 1987 ਦੇ ਵਿਚ ਆਪਣੀ ਕੰਪਨੀ ਰਾਹੀਂ ਭੇਟ ਕਰਕੇ ਆਏ ਸਨ। ਉਨ੍ਹਾਂ ਦੇ ਪਰਿਵਾਰਾਂ ਵਰਗੇ ਕੁਝ ਦੋਸਤ ਉਥੇ ਮੌਜੂਦ ਹਨ ਅਤੇ ਉਹ ਅਕਸਰ ਉਥੇ ਜਾ ਵੀ ਆਉਂਦੇ ਹਨ। ਇਸ ਤੋਂ ਪਹਿਲਾਂ ਜੋ ਗੁਰੂ ਸਾਹਿਬ ਦਾ ਸਰੂਪ ਉਥੇ ਪਹੁੰਚਿਆ ਸੀ ਉਹ ਜੌਰਡਨ ਤੋਂ ਲਿਆਂਦਾ ਗਿਆ ਸੀ। ਇਹ ਸਾਰੀ ਸਟੋਰੀ ਚੰਗੇ ਲੱਗੇ ਤਾਂ ਸ਼ੇਅਰ ਵੀ ਜ਼ਰੂਰ ਕਰਨਾ ਅਤੇ ਕੁਮੈਂਟ ਵੀ ਕਰਨਾ ਜੀ ਤਾਂ ਕਿ ਉਤਸ਼ਾਹ ਮਿਲਦਾ ਰਹੇ। -ਹਰਜਿੰਦਰ ਸਿੰਘ ਬਸਿਆਲਾ, ਨਿਊਜ਼ੀਲੈਂਡ।