У нас вы можете посмотреть бесплатно ਨਾਗਾਲੈਂਡ ਦੇ ਕਿੱਸੇ ਕਦੇ ਸੁਣੇ ਸੀ ਅੱਜ ਅੱਖੀਂ ਦੇਖੇ। ਅੜਿੱਕੇ ਕਰਕੇ ਰੁਕਣਾ ਪਿਆ। Cycling in Nagaland । Ghudda । или скачать в максимальном доступном качестве, видео которое было загружено на ютуб. Для загрузки выберите вариант из формы ниже:
Если кнопки скачивания не
загрузились
НАЖМИТЕ ЗДЕСЬ или обновите страницу
Если возникают проблемы со скачиванием видео, пожалуйста напишите в поддержку по адресу внизу
страницы.
Спасибо за использование сервиса ClipSaver.ru
#punjab #cycling #ghudda #assam #dev #sikandar #nature #northeast #fitness ਭਾਰਤ ਦੀਆਂ ਛੇ ਪਾਸਿਓਂ ਹੋਰ ਦੇਸ਼ਾਂ ਨਾਲ ਹੱਦਾਂ ਲੱਗਦੀਆਂ । ਤੇ ਹੁਣ ਅਸੀਂ ਮਿਆਂਮਾਰ ਦੇਸ਼ ਨਾਲ ਖਹਿੰਦੇ ਸੂਬੇ ਨਾਗਾਲੈਂਡ ‘ਚ ਸਫਰ ਕਰ ਰਹੇ ਆਂ। ਨਾਗਾਲੈਂਡ ਦਾ ਨਾਂ ਸੁਣਦਿਆਂ ਹੀ ਸਾਡੇ ਦਿਮਾਗ ‘ਚ ਬਰਛੇ ਫੜ੍ਹੀ ਕਾਲੀਆਂ ਸ਼ਕਲਾਂ , ਸਿੰਗਾਂ ਆਲੇ ਨੰਗੇ ਬੰਦੇ ਦੀ ਤਸਵੀਰ ਬਣ ਜਾਂਦੀ ਆ। ਪਰ ਅਸਲ ਹੋਰ ਕੁਛ ਹੁੰਦਾ। ਨਾਗੇ ਲੋਕ ਵੀ ਚਿੱਟੇ , ਗੋਰੇ ਨੇ। ਪੜ੍ਹ ਲਿਖ ਰਹੇ ਆ, ਨਾਗਾਲੈਂਡ ਤੋਂ ਬਾਹਰ ਹੋਰ ਸੂਬਿਆਂ ਵੱਲ ਜਾ ਰਹੇ ਨੇ। ਇਹ ਰੌਲੇ ਰੱਪੇ ਆਲੀ ਸਟੇਟ ਆ। ਭਾਰਤ ਤੋਂ ਬਾਗੀ ਲੋਕ ਨੇ। ਸਰਕਾਰ ਦੇ ਬਰਾਬਰ ਆਵਦੀ ਸਰਕਾਰ ਚਲਾਓਂਦੇ ਨੇ। ਬਹੁਤ ਗੱਲਾਂ ਏਥੇ ਲਿਖਣੀਆਂ ਵਾਜਬ ਨਹੀਂ, ਕਦੇ ਫੇਰ ਸਹੀ। ਨਿੱਕੇ ਹੁੰਦੇ ਅਜੀਤ ਅਖਬਾਰ ਦੇ ਅਖੀਰਲੇ ਸਫੇ ਤੇ ਫੋਟੋ ਦੇਖੀ ਸੀ ਕਿ ਦੀਮਾਪੁਰ ਦੇ ਬਜ਼ਾਰ ‘ਚ ਕੁੱਤੇ ਵਿਕਦੇ ਨੇ। ਅੱਜ ਕੁੱਤੇ ਵਿਕਦੇ ਦੇਖੇ । ਆਪਣੇ ਪਿੰਡਾਂ ਦੀ ਫਿਰਨੀਆਂ ਤੇ ਫਿਰਦੇ ਕਾਰਾਂ ਪਿੱਛੇ ਭੱਜਦੇ ਕੁੱਤੇ ਇਹਨਾਂ ਦੀ ਖੁਰਾਕ ਦਾ ਹਿੱਸਾ ਨੇ। ਨਾਗਾਲੈਂਡ ਦੇ ਬਹੁਤ ਕਬੀਲੇ ਨੇ। ਹਰੇਕ ਕਬੀਲੇ ਦੀ ਆਪਣੀ ਬੋਲੀ ਆ। ਲਿੱਪੀ ਹੈ ਨਹੀਂ, ਮਤਲਬ ਸਿਰਫ ਬੋਲਚਾਲ ਦੀ ਬੋਲੀ ਆ। ਅਰੁਣਾਚਲ ਪ੍ਰਦੇਸ਼ ਵੱਲੋਂ ਜੇ ਨਾਗਾਲੈਂਡ ‘ਚ ਵੜੀਏ ਤਾਂ ਜਿਲ੍ਹਾ ਮੌਨ ਦੇ ਇਲਾਕੇ ਦੇ ਲੋਕ ਅੱਜ ਵੀ ਨੰਗੇ ਰਹਿੰਦੇ ਨੇ। ਗੁਰੂ ਘਰ ਸੱਤ ਬਿਗਾਨੇ ਇਸ ਥਾਂ ਤੇ ਸਾਡਾ ਆਸਰਾ ਬਣਿਆ। ਨੌਰਥ ਈਸਟ ਦੀਆਂ ਸੱਤ ਸਟੇਟਾਂ ਦੇ ਸਿੱਖਾਂ ਦਾ ਏਕਾ ਬਹੁਤ ਕਮਾਲ ਆ। ਵੱਟਸਅੱਪ ਗਰੁੱਪਾਂ ਰਾਹੀ ਜੁੜੇ ਹੋਏ ਨੇ। ਸਾਡੀਆਂ ਫੋਟੋਆਂ ਗਰੁੱਪਾਂ ਰਾਹੀਂ ਭੇਜਕੇ ਸਾਰਿਆਂ ਨੂੰ ਜਾਣੂੰ ਕਰਵਾਈ ਬੈਠੇ ਕਿ ਪੰਜਾਬੋਂ ਮੁੰਡੇ ਆਏ ਨੇ। ਦੀਮਾਪੁਰ ਦੇ ਪੰਜਾਬੀਆਂ ਨੇ ਸਾਡੇ ਅੱਗੇ ਜਾਣ ਲਈ ਕਮਿਸ਼ਨਰ ਤੋਂ ਪਾਸ ਬਣਵਾ ਦਿੱਤੇ ਨੇ। ਹੁਣ ਅੱਗੇ ਕੱਲ੍ਹ ਨਾਗਾਲੈਂਡ ਦੀ ਰਾਜਧਾਨੀ ਕੋਹੀਮਾ ਵੱਲ ਸਫਰ ਕਰਾਂਗੇ….ਘੁੱਦਾ